ਮਿਸ਼ਨ ਗਰੀਨ ਪੰਜਾਬ

ਚੇਅਰਮੈਨ ਡੈਸਕ

ਉੱਤਰੀ ਭਾਰਤ ਦੀ ਪ੍ਰਮੁੱਖ ਸਿੱਖਿਆ ਸੰਸਥਾ ਬਾਬਾ ਫ਼ਰੀਦ ਗਰੁੱਫ ਆਫ਼ ਇੰਸਟੀਚਿਉਸ਼ਨਜ਼ ਦੇ ਸੰਸਥਾਪਕ ਅਤੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਜੋਕੀ ਪੀੜ੍ਹੀ ਦੇ ਉਹ ਸਿੱਖਿਆ ਉੱਦਮੀ ਹਨ ਜਿੰਨਾਂ ਕੋਲ ਸਿੱਖਿਆ ਨੂੰ ਉਦਯੋਗਿਕ ਲੋੜਾਂ ਅਨੁਸਾਰ ਪ੍ਰੋਤਸਾਹਿਤ ਕਰਨ ਲਈ ਲੋੜੀਂਦੀਆਂ ਆਧੁਨਿਕ ਤਕਨੀਕਾਂ ਅਤੇ ਵਿਲੱਖਣ ਅਤੇ ਨਵੀਆਂ ਲੀਹਾਂ ਉਲੀਕਣ ਦਾ ਵਿਸ਼ਾਲ ਤਜਰਬਾ ਹੈ। ਡਾ. ਧਾਲੀਵਾਲ ਨੇ ਆਪਣਾ ਸਿੱਖਿਆ ਖੇਤਰ ਦਾ ਸਫ਼ਰ 1993 ਵਿੱਚ ਇਕ ਪ੍ਰਾਇਮਰੀ ਸਕੂਲ ਤੋਂ ਆਰੰਭ ਕੀਤਾ ਅਤੇ ਆਪਣੀ ਮੌਲਿਕ ਸੋਚ ਰਾਹੀਂ ਸਿੱਖਿਆ ਦੇ ਪੁਰਾਣੇ ਸਿਸਟਮ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਲੈ ਕੇ ਆਂਦੀ। 1650 ਸੰਸਥਾਵਾਂ ਦੀ ਪ੍ਰਤਨਿਧਤਾ ਕਰਨ ਵਾਲੀ ਸੰਸਥਾ ਜਾਇੰਟ ਐਸੋਸੀਏਸ਼ਨ ਆਫ ਕਾਲਜਿਜ਼ (JAC) ਦੇ ਚੇਅਰਮੈਨ ਦੀ ਜਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਉਹ ਪੰਜਾਬ ਦੀਆਂ ਪੁਰਾਣੀਆਂ ਜਥੇਬੰਦੀਆਂ ਵਿੱਚੋਂ ਇੱਕ ਪੰਜਾਬ ਗੈਰ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਵਾਂ ਦੀ ਐਸੋਸੀਏਸ਼ਨ (PUTIA) ਦੇ ਵੀ ਪ੍ਰਧਾਨ ਹਨ। ਉਹ ਪੰਜਾਬ ਅਨ-ਏਡਿਡ ਡਿਗਰੀ ਕਾਲਜਿਜ਼ ਦੀ ਪ੍ਰਤੀਨਿਧਤਾ ਕਰਦੀ ਐਸੋਸੀਏਸ਼ਨ (PUDCA) ਦੇ ਮੁੱਖ ਸਰਪ੍ਰਸਤ ਵੀ ਹਨ। ਡਾ. ਧਾਲੀਵਾਲ ਨੂੰ ਅਮਰੀਕਾ, ਕੈਨੇਡਾ, ਜਰਮਨੀ, ਨਾਰਵੇ, ਫਿਨਲੈਂਡ ਅਤੇ ਸਿੰਗਾਪੁਰ ਆਦਿ ਦੇਸ਼ਾਂ ਵਿੱਚ ਸਿੱਖਆਂ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲੇ ਉੱਚ ਪੱਧਰੀ ਪ੍ਰਤੀਨਿਧ ਮੰਡਲਾਂ ਦੇ ਹਿੱਸਾ ਹੋਣ ਦਾ ਮਾਣ ਪ੍ਰਾਪਤ ਹੈ। ਜਿਕਰਯੋਗ ਹੈ ਕਿ ਉਹ 2014 ਵਿੱਚ ਮਹਾਂ ਮਹਿਮ ਰਾਸ਼ਟਰਪ੍ਰਤੀ ਡਾ. ਪ੍ਰਨਾਬ ਮੁਖਰਜੀ ਦੀ ਅਗਵਾਈ ਵਿੱਚ ਨਾਰਵੇ ਅਤੇ ਫਿਨਲੈਂਡ ਜਾਣ ਵਾਲੇ ਪ੍ਰਤੀਨਿਧ ਮੰਡਲ ਵਿੱਚ ਸਿੱਖਿਆ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲੇ ਇਕੋ ਇਕ ਵਿਅਕਤੀ ਸਨ। ਉਨਾਂ ਨੇ ਸੰਸਾਰ ਦੀਆਂ 10 ਚੋਟੀ ਦੀਆਂ ਤਕਨੀਕੀ ਸੰਸਥਾਵਾਂ ਦੀ TIECON 2015 USA ਵਿੱਚ ਸਿੱਖਿਆ ਖੇਤਰ ਦੀ ਪ੍ਰਤੀਨਿਧਤਾ ਕੀਤੀ। ਉਹਨਾਂ FICCI, CII, ASSOCHAM, NASSCOM, PHD ਆਦਿ ਸੰਗਠਨਾਂ ਦੁਆਰਾ ਆਯੋਜਿਤ ਰਾਸ਼ਟਰੀ ਅਤੇ ਅੰਤਰਾਸ਼ਟਰੀ ਸਮਾਗਮਾਂ ਵਿੱਚ ਮੁੱਖ ਬੁਲਾਰੇ ਵਜੋਂ ਵੀ ਸ਼ਿਰਕਤ ਕੀਤੀ। ਭਾਰਤ ਜਯੋਤੀ ਅਵਾਰਡ, ਇੰਡੀਅਨ ਅਚੀਵਰਜ਼ ਅਵਾਰਡ, ਐਜੂਕੇਸ਼ਨ ਐਕਸੀਲੈਂਸ ਅਵਾਰਡ, ਐਜੂਪਰੀਨਿਉਰ ਅਵਾਰਡ ਅਤੇ ਈ. ਗਵਰਨੈਂਸ ਅਵਾਰਡ ਵਰਗੇ ਸਨਮਾਨ ਡਾ. ਧਾਲੀਵਾਲ ਦੇ ਹਿੱਸੇ ਆਏ ਹਨ। ਉਨਾਂ ਨੂੰ ਵਰਲਡ ਐਜੂਕੇਸ਼ਨ ਕਾਗਰਸ ਵੱਲੋਂ 50 ਚੋਟੀ ਦੇ ਸਿੱਖਿਆ ਉੱਦਮੀਆਂ ਵਿੱਚੋਂ ਇੱਕ ਹੋਣ ਲਈ ਵੀ ਸਨਮਾਨਿਤ ਕੀਤਾ ਗਿਆ।

ਜਿੱਥੋਂ ਤੱਕ ਸਮਾਜਿਕ ਜਿੰਮੇਵਾਰੀ ਦਾ ਸਬੰਧ ਹੈ ਡਾ. ਧਾਲੀਵਾਲ ਵਿਕਾਸ ਦੇ ਨਾਮ ਹੁੰਦੇ ਵਾਤਾਵਰਨ ਦੇ ਨੁਕਸਾਨ ਪ੍ਰਤੀ ਬੇਹੱਦ ਚਿੰਤਤ ਹਨ। ਉਨਾਂ ਦਾ ਵਿਸ਼ਵਾਸ ਹੈ ਕਿ ਵੱਡੀ ਮਾਤਰ ਵਿੱਚ ਰੁੱਖ ਲਗਾਏ ਜਾਣ ਦੇ ਬਾਵਜੂਦ ਹਰਿਆਲੀ ਲੋੜੀਂਦੀ ਮਾਤਰਾ ਵਿੱਚ ਨਹੀਂ ਹੋ ਸਕੀ ਜਿਸਦਾ ਕਾਰਨ ਹੈ ਕਿ ਲਗਾਏ ਗਏ ਰੁੱਖਾ ਦਾ ਸਹੀ ਪਾਲਣ ਪੋਸ਼ਣ ਨਾ ਹੋਣ ਕਰਕੇ ਰੁੱਖ ਜਿਉਂਦੇ ਨਹੀਂ ਰਹਿੰਦੇ। ਰੁੱਖਾ ਦੀ ਸਹੀ ਸਾਂਭ ਸੰਭਾਲ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਨਾਂ ਇੱਕ ਸਮੁਚਿਤ ਪ੍ਰੋਗਰਾਮ “ਮਿਸ਼ਨ ਗਰੀਨ ਪੰਜਾਬ” ਸ਼ੁਰੂ ਕੀਤਾ ਹੈ। ਇਹ ਮਿਸ਼ਨ ਰੁੱਖਾਂ ਦੀ ਸਾਭ ਸੰਭਾਲ ਤੇ ਵਿਸ਼ੇਸ਼ ਤੌਰ ਤੇ ਕੇਂਦਰਿਤ ਹੋਵੇਗਾ ਅਤੇ ਇਨਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਵਿਸ਼ੇਸ਼ ਯਤਨ ਕਰੇਗਾ। ਡਾ. ਧਾਲੀਵਾਲ ਨੇ ਨਵੇਂ ਲਾਏ ਰੁੱਖਾਂ ਦੇ ਖਰਾਬੇ ਲਈ ਮੁੱਖ ਤੌਰ ਤੇ ਅਵਾਰਾ ਪਸ਼ੂਆਂ ਨੂੰ ਜਿੰਮੇਵਾਰ ਮੰਨਿਆ ਹੈ। ਇਸ ਤੋਂ ਵੀ ਵੱਧ ਇਹ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੇ ਜਾਨੀ ਨੁਕਸਾਨ ਦਾ ਵੀ ਮੁੱਖ ਕਾਰਨ ਹਨ। ਇਸ ਚੁਨੌਤੀ ਦਾ ਸਾਹਮਣਾ ਕਰਨ ਲਈ ਨੇੜੇ ਤੇੜੇ ਦੇ ਪਿੰਡਾ ਵਿੱਚ ਆਵਾਰਾ ਪਸ਼ੂਆਂ ਲਈ ਆਸਰੇ ਬਣਾਏ ਜਾਣਗੇ। ਕਿਉਂਕਿ ਮਿਸ਼ਨ ਮੁੱਖ ਤੌਰ ਤੇ ਸਮਾਜ ਦੇ ਭਲੇ ਲਈ ਕਾਰਜਰਤ ਹੈ ਇਸ ਲਈ ਇਨ੍ਹਾਂ ਨੂੰ ਬਣਾਉਣ ਅਤੇ ਇਹਨਾਂ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਸੰਭਾਲਣ ਲਈ ਸਬੰਧਿਤ ਪੰਚਾਇਤਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।

ਮਿਸ਼ਨ ਦਾ ਟੀਚਾ ਪੰਜਾਬ ਦੀ ਆਬਾਦੀ ਦੇ ਬਰਾਬਰ ਰੁੱਖ ਲਗਾਏ ਅਤੇ ਸੰਭਾਲੇ ਜਾਣ ਦਾ ਹੈ।

ਸਰਕਾਰੀ ਏਜੰਸੀਆਂ, ਉਦਯੋਗਿਕ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਹਮ-ਖਿਆਲ ਹਿੱਸੇਦਾਰਾਂ ਦੇ ਸਹਿਯੋਗ ਨਾਲ ਇਹ ਟੀਚਾ 2030 ਤੱਕ ਪ੍ਰਾਪਤ ਕਰਨ ਲਈ ਡਾ. ਗੁਰਮੀਤ ਸਿੰਘ ਧਾਲੀਵਾਲ ਪੂਰਨ ਤੌਰ ਤੇ ਆਸ਼ਾਵਾਦੀ ਹਨ।

ਡਾ. ਗੁਰਮੀਤ ਸਿੰਘ ਧਾਲੀਵਾਲ

ਚੇਅਰਮੈਨ, ਜਾਇੰਟ ਐਸੋਸੀਏਸ਼ਨ ਆਫ ਕਾਲਜਿਜ਼ (JAC), ਪੰਜਾਬ
ਚੇਅਰਮੈਨ, ਬਾਬਾ ਫ਼ਰੀਦ ਗਰੁੱਫ ਆਫ਼ ਇੰਸਟੀਚਿਉਸ਼ਨਜ਼, ਬਠਿੰਡਾ

ਇਹ ਸਾਂਝਾ ਕਰੀਏ

ਮਿਸ਼ਨ ਗਰੀਨ ਪੰਜਾਬ

ਰੁੱਖ ਲਗਾ ਕੇ ਮਿਸ਼ਨ ਨਾਲ ਜੁੜੋ