ਮਿਸ਼ਨ ਗਰੀਨ ਪੰਜਾਬ

ਉਦੇਸ਼

  • ਮਿਸ਼ਨ ਗਰੀਨ ਪੰਜਾਬ ਨੂੰ ਲੋਕ-ਲਹਿਰ ਦਾ ਰੂਪ ਦੇਣਾ।
  • ਹਰ ਵਿਅਕਤੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੇ ਬਰਾਬਰ ਰੁੱਖ ਲਗਾਉਣ ਅਤੇ ਪਾਲਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨਾ।
  • ਲਗਾਏ ਗਏ ਰੁੱਖਾਂ ਦੀ ਉਚਿਤ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣਾ।
  • ਰੁੱਖਾਂ ਦੇ ਮਹੱਤਵ ਨੂੰ ਸਮਝਣ ਲਈ ਸਮਾਜ ਨੂੰ ਸਿੱਖਿਅਤ ਕਰਨਾ।
  • ਵਾਤਾਵਰਣ ਦੀਆਂ ਚੁਣੌਤੀਆਂ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਰੁੱਖਾਂ ਦੀ ਸੰਭਾਲ ਸੰਬੰਧੀ ਠੋਸ ਉਪਰਾਲੇ ਕਰਨਾ।
  • ਨਾ ਸਿਰਫ ਨਵੇਂ ਦਰੱਖਤ ਲਗਵਾਉਣੇ ਸਗੋਂ ਇੰਨ੍ਹਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣਾ।
  • ਮਨੁੱਖੀ ਰਿਹਾਇਸ਼ਗਾਹਾਂ ਅਤੇ ਹੋਰ ਖੁੱਲੇ ਥਾਵਾਂ ਉੱਪਰ ਰੁੱਖ ਲਗਾਕੇ ਅਤੇ ਸੰਭਾਲਕੇ ਸ਼ਹਿਰੀ ਅਤੇ ਪੇਂਡੂ ਵਾਤਾਵਰਣ ਦੀ ਗੁਣਵੱਤਾ ਵਿਚ ਵਾਧਾ ਕਰਨਾ।
  • ਭੌਂ-ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਕੇ ਧਰਤੀ ਨੂੰ ਹਰਾ-ਭਰਾ ਬਣਾਉਣਾ।
  • ਸਰਕਾਰ, ਸਮਾਜ-ਸੇਵੀ ਸੰਸਥਾਵਾਂ, ਉਦਯੋਗ, ਸਿੱਖਿਆ ਸੰਸਥਾਵਾਂ, ਸਮਾਜ-ਸੇਵਕ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਸਰਗਰਮੀ ਨਾਲ ਮਿਸ਼ਨ ਗਰੀਨ ਪੰਜਾਬ ਵਿਚ ਸ਼ਾਮਿਲ ਕਰਨਾ।
  • ਹਮ-ਖਿਆਲ ਹਿੱਸੇਦਾਰਾਂ (ਜਿਵੇਂ ਕਿ ਸਰਕਾਰੀ ਏਜੰਸੀਆਂ, ਉਦਯੋਗ, ਗੈਰ-ਲਾਭਕਾਰੀ ਸੰਸਥਾਵਾਂ, ਸਿੱਖਿਆ ਸੰਸਥਾਵਾਂ ਅਤੇ ਸਥਾਨਕ ਸਮੁਦਾਇਆਂ) ਦਾ, ਉਨ੍ਹਾਂ ਕੋਲ ਉਪਲਬਧ ਸਾਧਨਾਂ ਅਤੇ ਮਹਾਰਤ ਦੇ ਮੱਦੇਨਜ਼ਰ, ਇਕ ਸਾਂਝਾ-ਸਮੂਹ ਬਣਾਕੇ ਰੁੱਖ ਲਗਾਉਣ ਅਤੇ ਸੰਭਾਲਣ ਦੇ ਯਤਨਾਂ ਵਿਚ ਹਿੱਸਾ ਬਣਾਉਣਾ।
  • ਇਸ ਮਿਸ਼ਨ ਰਾਹੀਂ, ਰੁੱਖਾਂ ਨੂੰ ਨੁਕਸਾਨ ਪਹੁੰਚਾਉਣ ਦੇ ਮੁਢਲੇ ਕਾਰਨ 'ਅਵਾਰਾ ਪਸ਼ੂਆਂ' ਦੀ ਸਮੱਸਿਆ ਤੋਂ ਰਾਹਤ ਦੇਣ ਲਈ ਇਕ ਸਥਾਈ ਹੱਲ ਲਈ ਸਮਾਜ ਨੂੰ ਉਤਸ਼ਾਹਿਤ ਕਰਨਾ।

ਇਹ ਸਾਂਝਾ ਕਰੀਏ

ਮਿਸ਼ਨ ਗਰੀਨ ਪੰਜਾਬ

ਰੁੱਖ ਲਗਾ ਕੇ ਮਿਸ਼ਨ ਨਾਲ ਜੁੜੋ