ਮਿਸ਼ਨ ਗਰੀਨ ਪੰਜਾਬ

ਕਾਰਜ-ਸ਼ੈਲੀ

ਮਿਸ਼ਨ ਗਰੀਨ ਪੰਜਾਬ ਦੀ ਕਾਰਜ-ਸ਼ੈਲੀ

 • ਮਿਸ਼ਨ ਗਰੀਨ ਪੰਜਾਬ, ਪੰਜਾਬ ਪੱਧਰ 'ਤੇ ਚਲਾਇਆ ਜਾਵੇਗਾ। ਮਿਸ਼ਨ ਦਾ ਪ੍ਰਬੰਧ ਸੁਚਾਰੂ ਰੂਪ ਨਾਲ ਚਲਾਉਣ ਲਈ ਐਂਬੈਸਡਰ, ਵਲੰਟੀਅਰ ਅਤੇ ਮੈਂਬਰ ਬਣਾਏ ਜਾਣਗੇ।
 • ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਬੂਥ/ਵਾਰਡ/ਪੱਤੀ ਦੇ ਆਧਾਰ 'ਤੇ ਐਂਬੈਸਡਰ ਨਾਮਜ਼ਦ ਕੀਤੇ ਜਾਣਗੇ।
 • ਐਂਬੈਸਡਰ ਅੱਗੇ ਵਲੰਟੀਅਰ ਨਾਮਜ਼ਦ ਕਰਨਗੇ ਜੋ ਰੁੱਖਾਂ ਦੀ ਸਾਂਭ-ਸੰਭਾਲ ਦੇ ਕੰਮ ਦੇ 'ਹਫਤਾਵਾਰੀ ਨਿਰੀਖਣ' ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਅਗਵਾਈ ਅਤੇ ਪ੍ਰੇਰਨਾ ਦੇਣਗੇ।
 • ਵਲੰਟੀਅਰਜ਼ ਵੱਲੋਂ ਅੱਗੇ ਹਰ ਪਰਿਵਾਰ ਦੇ 'ਕਿਸੇ ਇਕ ਜ਼ਿੰਮੇਵਾਰ ਵਿਅਕਤੀ' ਨੂੰ ਮਿਸ਼ਨ ਦਾ 'ਮੈਂਬਰ' ਨਾਮਜ਼ਦ ਕੀਤਾ ਜਾਵੇਗਾ, ਜੋ ਆਪਣੇ ਪਰਿਵਾਰ ਦੇ ਕੁੱਲ ਵਿਅਕਤੀਆਂ ਦੀ ਗਿਣਤੀ ਦੇ ਬਰਾਬਰ ਰੁੱਖ ਲਗਾਉਣ ਅਤੇ ਉਨ੍ਹਾਂ ਨੂੰ ਪਾਲਣ ਲਈ ਵਚਨਬੱਧ ਹੋਵੇਗਾ।
 • ਇਸ ਮਿਸ਼ਨ ਦੇ ਤਹਿਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਉਦਯੋਗ, ਸਰਕਾਰੀ ਵਿਭਾਗਾਂ ਆਦਿ ਨਾਲ ਇਕਰਾਰਨਾਮੇ ਕੀਤੇ ਜਾਣਗੇ। ਇਨ੍ਹਾਂ ਸੰਸਥਾਵਾਂ ਵੱਲੋਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਅੱਗੇ ਐਂਬੈਸਡਰ, ਵਲੰਟੀਅਰ ਅਤੇ ਮੈਂਬਰ ਨਾਮਜ਼ਦ ਕਰਕੇ ਸਾਰੇ ਕੰਮ ਨੂੰ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਨੂੰ 'ਮਿਸ਼ਨ ਗਰੀਨ ਪੰਜਾਬ' ਦੀ ਵੈਬਸਾਇਟ 'ਤੇ ਅਪਲੋਡ ਕੀਤਾ ਜਾਵੇਗਾ। ਇਨ੍ਹਾਂ ਸਾਰੇ ਕਾਰਜਸ਼ੀਲ ਇਕਰਾਰਨਾਮਿਆਂ ਦਾ ਉਦੇਸ਼ ਹੈ ਕਿ ਸੰਬੰਧਿਤ ਸੰਸਥਾਵਾਂ ਦੇ ਕੰਮਾਂ ਨੂੰ 'ਮਾਨਤਾ' ਮਿਲ ਸਕੇ।
 • ਵਲੰਟੀਅਰ ਨਿੱਜੀ ਤੌਰ 'ਤੇ ਮੈਂਬਰਾਂ ਵੱਲੋਂ ਲਗਾਏ ਗਏ ਦਰੱਖਤਾਂ ਦੀ 'ਸੰਭਾਲ ਅਤੇ ਵਾਧੇ ਨੂੰ ਨਿਰੰਤਰ (ਹਫਤੇ ਵਿਚ ਘੱਟੋ-ਘੱਟ ਇਕ ਵਾਰ) ਚੈੱਕ ਕਰਨ ਲਈ ਵਚਨਬੱਧ ਹੋਣਗੇ।
 • ਮਿਸ਼ਨ ਗਰੀਨ ਪੰਜਾਬ ਨਾਲ ਸੰਬੰਧਿਤ ਸਾਰੀਆਂ ਗਤੀਵਿਧੀਆਂ ਦੀ ਰਿਪੋਰਟ, ਵਲੰਟੀਅਰਜ਼ ਵੱਲੋਂ ਮਿਸ਼ਨ ਦੀ ਵੈੱਬਸਾਇਟ 'ਤੇ ਅਪਲੋਡ ਕੀਤੀ ਜਾਵੇਗੀ ਤਾਂ ਜੋ 'ਪ੍ਰੋਮਟਰਜ਼ ਅਤੇ ਐਂਬੈਸਡਰ' ਨੂੰ ਮਿਸ਼ਨ ਦੀ ਕਾਰਗੁਜ਼ਾਰੀ ਅਤੇ ਗਤੀਵਿਧੀਆਂ ਦੀ ਜਾਣਕਾਰੀ ਨਿਰੰਤਰ ਮਿਲਦੀ ਰਹੇ।
 • ਰੁੱਖਾਂ ਦੀ ਸਹੀ ਸਾਂਭ-ਸੰਭਾਲ ਯਕੀਨੀ ਬਣਾਉਣ ਦੇ ਮਕਸਦ ਨਾਲ ਮੈਂਬਰਾਂ ਨੂੰ ਆਪਣੇ ਘਰਾਂ ਜਾਂ ਨੇੜਲੀਆਂ ਥਾਂਵਾਂ 'ਤੇ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
 • ਵਿਲੱਖਣ ਸੇਵਾਵਾਂ ਦੇਣ ਵਾਲੇ ਐਂਬੈਸਡਰਜ਼, ਵਲੰਟੀਅਰਜ਼, ਮੈਂਬਰਜ਼ ਨੂੰ ਉਨ੍ਹਾਂ ਦੇ ਯੋਗਦਾਨ ਲਈ ਯਥਾਯੋਗ ਮਾਨਤਾ ਦਿੱਤੀ ਜਾਵੇਗੀ।
 • ਵੇਖਿਆ ਗਿਆ ਹੈ ਕਿ ਰੁੱਖਾਂ ਦੀ ਸਾਂਭ-ਸੰਭਾਲ ਵਿਚ ਸਭ ਤੋਂ ਵੱਡੀ ਸਮੱਸਿਆ ਅਵਾਰਾ ਪਸ਼ੂ ਹਨ। ਇਹ ਅਵਾਰਾ ਪਸ਼ੂ ਸਿਰਫ ਕਿਸਾਨਾਂ ਦੀਆਂ ਫਸਲਾਂ ਲਈ ਅਤੇ ਰੁੱਖਾਂ ਲਈ ਹੀ ਖਤਰਾ ਨਹੀਂ ਸਗੋਂ ਸੜਕਾਂ 'ਤੇ ਵਾਪਰਦੀਆਂ ਦੁਰਘਟਨਾਵਾਂ ਦੇ ਵੀ ਕਾਰਨ ਬਣਦੇ ਹਨ। ਇਸ ਚੁਣੌਤੀ ਨੂੰ ਨਜਿੱਠਣ ਲਈ ਲਾਗਲੇ ਪਿੰਡਾਂ ਦੇ ਜੁੱਟ ਬਣਾ ਕੇ 'ਅਵਾਰਾ ਪਸ਼ੂ ਸੰਭਾਲ ਘਰ' ਬਣਾਏ ਜਾਣਗੇ, ਜਿੰਨ੍ਹਾਂ ਦੀ ਦੇਖ-ਭਾਲ ਲਈ ਗ੍ਰਾਮ-ਪੰਚਾਇਤਾਂ/ਸਰਕਾਰੀ ਸੰਸਥਾਵਾਂ/ਸਮਾਜ-ਸੇਵੀ ਸੰਸਥਾਵਾਂ/ਸਿੱਖਿਆ ਸੰਸਥਾਵਾਂ ਅਤੇ ਸਮਾਜ-ਸੇਵਕਾਂ ਦਾ ਸਹਿਯੋਗ ਲਿਆ ਜਾਵੇਗਾ।
 • ਮਿਸ਼ਨ ਗਰੀਨ ਪੰਜਾਬ ਨਾਲ ਸੰਬੰਧਿਤ ਸਾਰੀਆਂ ਗਤੀਵਿਧੀਆਂ, ਮਿਸ਼ਨ ਦੀ ਵੈਬਸਾਇਟ (www.missiongreenpunjab.com) 'ਤੇ ਸਮੇਂ-ਸਮੇਂ 'ਤੇ ਅਪਡੇਟ ਕੀਤੀਆਂ ਜਾਣਗੀਆਂ।

ਇਸ ਸੰਬੰਧੀ ਤੁਸੀਂ ਆਪਣੇ ਕੀਮਤੀ ਸੁਝਾਅ, ਸਾਡੀ ਈ-ਮੇਲ ਆਈ.ਡੀ. ਜਾਂ ਮੋਬਾਈਲ ਨੰਬਰ 'ਤੇ ਭੇਜ ਸਕਦੇ ਹੋ।

ਈ-ਮੇਲ ਆਈ.ਡੀ.: missiongreenpunjab@gmail.com

ਮੋਬਾਈਲ ਨੰਬਰ. 9501115015

ਇਹ ਸਾਂਝਾ ਕਰੀਏ

ਮਿਸ਼ਨ ਗਰੀਨ ਪੰਜਾਬ

ਰੁੱਖ ਲਗਾ ਕੇ ਮਿਸ਼ਨ ਨਾਲ ਜੁੜੋ