ਮਿਸ਼ਨ ਗਰੀਨ ਪੰਜਾਬ

ਵਿਜ਼ਨ

ਵਿਜ਼ਨ

ਧਰਤੀ ਨੂੰ ਹਰਾ-ਭਰਾ ਬਣਾਉਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨਾ।

  • ਪੰਜਾਬ ਵਿਚ ਰੁੱਖ ਲਗਾਕੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਕੇ ਹਰਿਆਲੀ ਵਿਚ ਵਾਧਾ ਕਰਨਾ।
  • ਪੰਜਾਬ ਰਾਜ ਦੀ ਆਬਾਦੀ ਦੇ ਬਰਾਬਰ ਰੁੱਖ ਲਗਾਉਣੇ ਅਤੇ ਹਰਿਆ-ਭਰਿਆ ਵਾਤਾਵਰਣ ਸਿਰਜਣਾ ।
  • ਸਮੁੱਚੇ ਵਾਤਾਵਰਣ ਵਿਚ ਸੰਤੁਲਨ ਕਾਇਮ ਕਰਨ ਲਈ ਹਰੀ ਪੱਟੀ ਵਾਲੇ ਖੇਤਰਾਂ ਦਾ ਵਿਸਤਾਰ ਕਰਨਾ।
  • ਸਮੂਹ ਪੰਜਾਬੀਆਂ ਨੂੰ ਆਪਣਾ ਆਲਾ-ਦੁਆਲਾ ਹਰਿਆ-ਭਰਿਆ ਰੱਖਣ ਲਈ, ਮਿਸ਼ਨ ਗਰੀਨ ਪੰਜਾਬ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਨਾ।
  • ਵੱਖ-ਵੱਖ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵੱਡੀ ਗਿਣਤੀ ਵਿਚ ਰੁੱਖ ਲਗਾਉਣ ਅਤੇ ਪਾਲਣ ਦੀਆਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਕਰਨਾ।
  • ਆਲਮੀ-ਤਪਸ਼ ਦਾ ਮੁਕਾਬਲਾ ਕਰਨ ਅਤੇ ਜੈਵਿਕ-ਵਿਭਿੰਨਤਾ ਨੂੰ ਬਚਾਉਣ ਲਈ ਰੁੱਖਾਂ ਦੀ ਮਨੁੱਖੀ ਜੀਵਨ ਵਿਚ ਅਹਿਮ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ।
  • ਹਰ ਵਰਗ ਦੇ ਲੋਕਾਂ ਦੇ ਸਹਿਯੋਗ ਨਾਲ ਹਰਿਆਲੀ ਦਾ ਵਿਸਤਾਰ ਕਰਨਾ। ਸ਼ਹਿਰੀ ਲੈਂਡਸਕੇਪ ਨੂੰ ਪੁਨਰ-ਸੁਰਜੀਤ ਕਰਕੇ, ਮਿਸ਼ਨ ਗਰੀਨ ਪੰਜਾਬ ਨੂੰ ਇੱਕ ਵਿਸ਼ਵ-ਵਿਆਪੀ ਅੰਦੋਲਨ ਦਾ ਰੂਪ ਦੇਣਾ ।
  • ਲੋਕਾਂ ਨੂੰ ਆਪਣੇ ਆਲੇ-ਦੁਆਲੇ ਅਤੇ ਰਿਹਾਇਸ਼ੀ ਥਾਵਾਂ 'ਤੇ ਲਗਾਏ ਗਏ ਰੁੱਖਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਜਾਗਰੂਕ ਅਤੇ ਉਤਸ਼ਾਹਿਤ ਕਰਨਾ।
  • ਰੁੱਖਾਂ ਨੂੰ ਅਵਾਰਾ ਪਸ਼ੂਆਂ ਦੇ ਨੁਕਸਾਨ ਤੋਂ ਬਚਾਉਣ ਲਈ ਇੱਕ ਅਸਰਦਾਰ 'ਅਵਾਰਾ ਪਸ਼ੂ ਪ੍ਰਬੰਧਨ ਪ੍ਰਣਾਲੀ' ਬਣਾਉਣਾ ਅਤੇ ਲਾਗੂ ਕਰਨਾ।
  • "ਰੁੱਖ ਲਗਾਓ ਅਤੇ ਬਚਾਓ" ਦੇ ਇਸ ਬਹੁ-ਮੰਤਵੀ ਮਿਸ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਬਣਨ ਲਈ ਸਰਕਾਰ ਅਤੇ ਉਦਯੋਗਾਂ ਦੀ ਭਾਗੀਦਾਰੀ ਨਿਸਚਿਤ ਕਰਨਾ।

ਇਹ ਸਾਂਝਾ ਕਰੀਏ

ਮਿਸ਼ਨ ਗਰੀਨ ਪੰਜਾਬ

ਰੁੱਖ ਲਗਾ ਕੇ ਮਿਸ਼ਨ ਨਾਲ ਜੁੜੋ